BREAKING NEWS
Search

ਦਾਦੀ ਸੱਸ ਨੇ ਵਿਆਹ ਤੋਂ ਬਾਅਦ ਨੂੰਹ ਤੋਂ ਕੀਤੀ ਅਜੇਹੀ ਡਿਮਾਂਡ ਕਿ ਨੂੰਹ ਦੇ ਚਿਹਰੇ ਦੇ ਉੱਡੇ ਰੰਗ, ਦੇਖੋ ਵੀਡੀਓ

ਤਰਨ ਤਾਰਨ ਵਿੱਚ ਇੱਕ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੇ ਉਸ ਨਾਲ ਮਰ-ਕੁਟ ਕਰਨ ਦਾਜ ਮੰਗਣ ਅਤੇ ਘਰ ਤੋਂ ਕੱਢ ਦਿੱਤੇ ਜਾਣ ਦੇ ਦੋਸ਼ ਲਗਾਏ ਹਨ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ। ਉਸ ਦੇ ਦੱਸਣ ਅਨੁਸਾਰ ਉਸ ਦੀ ਦਾਦੀ ਸੱਸ ਨਗਰ ਕੌਂਸਲ ਦੀ ਪ੍ਰਧਾਨ ਹੋਣ ਕਾਰਨ ਆਪਣਾ ਅਸਰ ਰਸੂਖ ਵਰਤ ਰਹੇ ਹਨ। ਘਰ ਵਿੱਚ ਸਭ ਕੁਝ ਉਨ੍ਹਾਂ ਦੇ ਹੀ ਇਸ਼ਾਰੇ ਤੇ ਹੋ ਰਿਹਾ ਹੈ। ਉਸ ਨੇ ਆਪਣੀ ਦਾਦੀ ਸੱਸ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਵਿਆਹ ਤੋਂ ਇਕ ਮਹੀਨੇ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਹ ਦੋ ਭੈਣਾਂ ਹਨ ਅਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ।

ਉਸ ਦੇ ਸਹੁਰੇ ਉਸ ਨੂੰ ਅੱਧੀ ਜਾਇਦਾਦ ਪੇਕਿਆਂ ਤੋਂ ਮੰਗਣ ਲਈ ਕਹਿ ਰਹੇ ਹਨ। ਉਸ ਦੇ ਪਿਤਾ ਨੇ ਦਾਜ ਵਿਚ ਸਵਿਫਟ ਡਿਜ਼ਾਇਰ ਕਾਰ ਦਿੱਤੀ ਸੀ। ਜਦ ਕਿ ਉਸ ਦੀ ਦਾਦੀ ਸੱਸ ਦੀ ਮੰਗ ਸੀ ਕਿ ਵੱਡੀ ਗੱਡੀ ਚਾਹੀਦੀ ਹੈ। ਇਸ ਗੱਡੀ ਵਿੱਚ ਉਨ੍ਹਾਂ ਦੀਆਂ ਲੱਤਾਂ ਨਹੀਂ ਆਉਂਦੀਆਂ। ਲੜਕੀ ਦੇ ਪਿਤਾ ਜੀ ਨੇ ਸੋਨੇ ਦੇ ਗਹਿਣੇ ਪਾਏ ਸਨ। ਪਰ ਉਸਦੇ ਸਹੁਰੇ ਡਾਇਮੰਡ ਦੇ ਗਹਿਣੇ ਮੰਗ ਰਹੇ ਹਨ। ਪੀੜਤ ਦੇ ਦੱਸਣ ਅਨੁਸਾਰ ਉਸ ਨੂੰ ਪਰਿਵਾਰ ਵੱਲੋਂ ਘਰ ਤੋਂ ਕੱਢ ਦਿੱਤਾ ਗਿਆ ਹੈ। ਹੁਣ ਉਸ ਕੋਲ ਚਾਰ ਮਹੀਨੇ ਦਾ ਬੇਟਾ ਹੈ। ਉਸ ਦੇ ਸਹੁਰੇ ਪਰਿਵਾਰ ਨੇ ਕਦੇ ਵੀ ਉਸ ਦਾ ਜਾਂ ਉਸਦੇ ਪੁੱਤਰ ਦਾ ਹਾਲ ਨਹੀਂ ਪੁੱਛਿਆ ਅਤੇ ਨਾ ਹੀ ਉਹ ਕਦੇ ਖ਼ੁਦ ਆਏ ਹੁਣ ਉਹ ਬੱਚਾ ਮੰਗ ਰਹੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਸ ਦੇ ਪਤੀ ਲਵਪ੍ਰੀਤ ਸਿੰਘ ਸਹੁਰਾ ਕੰਵਲਜੀਤ ਸਿੰਘ ਅਤੇ ਸੱਸ ਪਰਮਜੀਤ ਕੌਰ ਤੇ ਮਾਮਲਾ ਦਰਜ ਹੋਇਆ ਹੈ। ਪਰ ਦਾਦੀ ਸੱਸ ਸਵਿੰਦਰ ਕੌਰ ਤੇ ਮਾਮਲਾ ਦਰਜ ਨਹੀਂ ਹੋਇਆ। ਜਦ ਕਿ ਉਨ੍ਹਾਂ ਤੇ ਪਰਚਾ ਜ਼ਰੂਰ ਹੋਣਾ ਚਾਹੀਦਾ ਹੈ। ਕਿਉਂਕਿ ਘਰ ਵਿੱਚ ਸਭ ਕੁਝ ਉਨ੍ਹਾਂ ਦੇ ਹੀ ਇਸ਼ਾਰੇ ਤੇ ਹੋ ਰਿਹਾ ਹੈ। ਉਹ ਸ਼ਹਿਰ ਦੀ ਨਗਰ ਕੌਂਸਲ ਦੀ ਪ੍ਰਧਾਨ ਵੀ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਾਦੀ ਸੱਸ ਤੇ ਵੀ ਪਰਚਾ ਹੋਣਾ ਚਾਹੀਦਾ ਹੈ। ਪੀੜਤਾ ਦੇ ਸਹੁਰੇ ਪਰਿਵਾਰ ਵਾਲੇ ਹੂਟਰ ਵਜਾ ਕੇ ਉਨ੍ਹਾਂ ਦੇ ਕੋਲੋਂ ਲੰਘਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਹੁਰੇ ਪਰਿਵਾਰ ਤੇ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਲਵਪ੍ਰੀਤ ਸਿੰਘ, ਕਮਲਜੀਤ ਸਿੰਘ ਅਤੇ ਪਰਮਜੀਤ ਕੌਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿ-ਫਤਾਰੀ ਨਹੀਂ ਕੀਤੀ ਗਈ। ਕਿਉਂਕਿ ਉਹ ਪਾਸੇ ਹੋ ਗਏ ਹਨ। ਪਰ ਪੁਲੀਸ ਛੇਤੀ ਹੀ ਉਨ੍ਹਾਂ ਨੂੰ ਫੜ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ