BREAKING NEWS
Search

ਤੁਰਕੀ ਚ ਭੂਚਾਲ ਤੋਂ ਪਹਿਲਾਂ ਪੰਛੀਆਂ ਨੇ ਕੀਤਾ ਸੀ ਅਲਰਟ ਕੀਤੀਆਂ ਸਨ ਅਜੀਬ ਹਰਕਤਾਂ

ਆਈ ਤਾਜਾ ਵੱਡੀ ਖਬਰ 

ਕੁਦਰਤੀ ਆਫਤਾਂ ਦੇ ਕਾਰਨ ਜਿੱਥੇ ਪਹਿਲਾਂ ਹੀ ਬਹੁਤ ਸਾਰਾ ਕਈ ਦੇਸ਼ਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ ਉਥੇ ਹੀ ਹਰ ਰੋਜ਼ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਦੀ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਕਰੋਨਾ ਦੀ ਮਾਰ ਅੱਜ ਤੱਕ ਬਹੁਤ ਸਾਰੇ ਦੇਸ਼ ਸਹਿ ਰਹੇ ਹਨ। ਉਥੇ ਹੀ ਭੂਚਾਲ, ਜੰਗਲੀ ਅੱਗ, ਹੜ੍ਹ ਅਤੇ ਸਮੁੰਦਰੀ ਤੂਫਾਨਾਂ ਦੇ ਚੱਲਦਿਆਂ ਹੋਇਆਂ ਕਈ ਕੁਦਰਤੀ ਆਫਤਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਅਜਿਹੇ ਹਾਦਸਿਆਂ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਇਨਾ ਕੁਦਰਤੀ ਆਫਤਾਂ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।

ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਹੁਣ ਤੁਰਕੀ ਵਿੱਚ ਭੂਚਾਲ ਤੋਂ ਪਹਿਲਾਂ ਪੰਛੀਆ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਜਿੱਥੇ ਅਜੀਬ ਹਰਕਤਾਂ ਹੋਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਆਏ ਭੂਚਾਲ ਕਾਰਨ ਤੁਰਕੀ ਸੀਰੀਆ ਸਮੇਤ ਚਾਰ ਦੇਸ਼ਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਜਿੱਥੇ ਤੁਰਕੀ ਅਤੇ ਸੀਰੀਆ ਵਿਚ ਹੁਣ ਤੱਕ 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਹਨ ਅਤੇ ਪਰਵਾਰਾਂ ਦੇ ਪਰਵਾਰ ਖ਼ਤਮ ਹੋ ਚੁੱਕੇ ਹਨ ਅਤੇ ਹਰ ਪਾਸੇ ਮਲਬਾ ਹੀ ਨਜ਼ਰ ਆ ਰਿਹਾ ਹੈ। ਇਸ ਕੁਦਰਤੀ ਆਫ਼ਤ ਨੂੰ ਦੇਖਦੇ ਹੋਏ ਜਿੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਉਥੇ ਹੀ ਮਲਬੇ ਹੇਠੋਂ ਮਿਲਣ ਵਾਲੀਆਂ ਲਾਸ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਪਤਾ ਜਿੱਥੇ ਪਹਿਲਾਂ ਪੰਛੀਆਂ ਨੂੰ ਲੱਗ ਚੁੱਕਾ ਸੀ ਅਤੇ ਉਨ੍ਹਾਂ ਵੱਲੋਂ ਰਾਤ ਦੇ ਸਮੇਂ ਸ਼ੋਰ ਮਚਾਇਆ ਗਿਆ ਸੀ।

ਪਰ ਪ੍ਰਕਿਰਤੀ ਨਾਲ ਉਨ੍ਹਾਂ ਦੇ ਇਸ ਪਿਆਰ ਨੂੰ ਜਿੱਥੇ ਇਨਸਾਨ ਸਮਝ ਨਹੀਂ ਸਕੇ। ਉੱਥੇ ਹੀ ਇਹ ਵੱਡੀ ਤਰਾਸਦੀ ਵੀ ਵਾਪਰੀ ਹੈ। ਦੱਸ ਦਈਏ ਕਿ ਜਿੱਥੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵੀ ਜਾਰੀ ਹੋਈ ਹੈ ਜਿਥੇ ਰਾਤ ਦੇ ਸਮੇਂ ਅਸਮਾਨ ਵਿੱਚ ਪੰਛੀਆਂ ਦਾ ਸ਼ੋਰ ਸੁਣਿਆ ਜਾ ਰਿਹਾ ਸੀ ਅਤੇ ਦੇਖਿਆ ਜਾ ਸਕਦਾ ਸੀ। ਜਿਨ੍ਹਾਂ ਨੂੰ ਇਸ ਘਟਨਾ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ।