BREAKING NEWS
Search

ਗਾਂ ਦੇ ਗੋਹੇ ਤੋਂ ਬਣਾ ਦਿੱਤੀ ਨਵੀਂ ਚੀਜ਼, ਕਿਸੇ ਦੇ ਦਿਮਾਗ ਚ ਨੀ ਆਈ ਹੋਣੀ ਇਹ ਸਕੀਮ, ਪੜ੍ਹੋ ਪੂਰੀ ਜਾਣਕਾਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੁਆਰਾ ਮੰਗਲਵਾਰ ਵਾਲੇ ਦਿਨ ਦੋ ਚੀਜ਼ਾਂ ਲਾਂਚ ਕੀਤੀਆਂ ਗਈਆਂ। ਇਨ੍ਹਾਂ ਵਿੱਚ ਇੱਕ ਤਾਂ ਪਲਾਸਟਿਕ ਦੀਆਂ ਬੋਤਲਾਂ ਹਨ। ਜੋ ਕਿ ਬਾਂਸ ਤੋਂ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਮਕਸਦ ਪ੍ਰਦੂਸ਼ਣ ਨੂੰ ਘਟਾਉਣਾ ਦੱਸਿਆ ਜਾ ਰਿਹਾ ਹੈ। ਦੂਜੀ ਚੀਜ਼ ਸਾਬਣ ਨੂੰ ਲਾਂਚ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਸਾਬਣ ਗਾਂ ਦੇ ਗੋਹੇ ਤੋਂ ਤਿਆਰ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਸਾਡੇ ਮੁਲਕ ਵਿੱਚ ਗਾਂ ਦੇ ਮੂਤਰ ਨੂੰ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਵਰਤੇ ਜਾਣ ਦੇ ਚਰਚੇ ਹੁੰਦੇ ਰਹੇ ਹਨ। ਪਰ ਹੁਣ ਤਾਂ ਉਸ ਤੋਂ ਵੀ ਕਈ ਗੁਣਾ ਤਰੱਕੀ ਹੋ ਗਈ ਹੈ।

ਹੁਣ ਗਾਂ ਦੇ ਗੋਹੇ ਨੂੰ ਸਾਬਣ ਬਣਾਉਣ ਲਈ ਵਰਤਿਆ ਜਾਣ ਲੱਗਾ ਹੈ। ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਦਾ ਮੁੱਦਾ ਬਹੁਤ ਵੱਡਾ ਹੈ। ਇਸ ਤੋਂ ਵਿਸ਼ਵ ਦਾ ਹਰ ਇਨਸਾਨ ਚਿੰਤਤ ਹੈ। ਇੱਕ ਵਾਰ ਹੀ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਤੋਂ ਬਹੁਤ ਸਾਰਾ ਕਚਰਾ ਫੈਲਦਾ ਹੈ। ਇਸ ਨਾਲ ਵਾਤਾਵਰਨ ਗੰਦਾ ਹੁੰਦਾ ਹੈ। ਇਹ ਪਲਾਸਟਿਕ ਜਲਦੀ ਨਸ਼ਟ ਨਹੀਂ ਹੁੰਦਾ। ਜਦੋਂ ਇਸ ਨੂੰ ਦੁਬਾਰਾ ਮਸ਼ੀਨਾਂ ਵਿੱਚ ਢਾਲਿਆ ਜਾਂਦਾ ਹੈ ਤਾਂ ਇਸ ਨਾਲ ਵੀ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਬਚਾਅ ਦਾ ਕੋਈ ਹੱਲ ਵੀ ਨਜ਼ਰ ਨਹੀਂ ਆ ਰਿਹਾ। ਕਿਉਂਕਿ ਬਹੁਤ ਸਾਰੇ ਪ੍ਰੋਡਕਟ ਹੁਣ ਪਲਾਸਟਿਕ ਤੋਂ ਤਿਆਰ ਕੀਤੇ ਜਾਂਦੇ ਹਨ। ਹੁਣ ਸਾਡੀ ਹਵਾ ਅਤੇ ਪਾਣੀ ਦੂਸ਼ਿਤ ਹੋ ਚੁੱਕੇ ਹਨ। ਜਿਸ ਕਰਕੇ ਅਨੇਕਾਂ ਹੀ ਬਿਮਾਰੀਆਂ ਫੈਲ ਰਹੀਆਂ ਹਨ। ਨਿਤਿਨ ਗਡਕਰੀ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਲਾਸਟਿਕ ਦੀ ਜਗ੍ਹਾ ਬਾਂਸ ਤੋਂ ਬਣੀ ਹੋਈ ਬੋਤਲ ਲਾਂਚ ਕੀਤੀ ਹੈ। ਇਸ ਬੋਤਲ ਦੀ ਕੀਮਤ 560 ਰੁਪਏ ਦੱਸੀ ਜਾਂਦੀ ਹੈ।

ਪਰ ਖਾਦੀ ਸਟੋਰਾਂ ਤੇ ਇਹ 350 ਰੁਪਏ ਵਿੱਚ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਜਦ ਕਿ ਦੂਸਰੇ ਪ੍ਰੋਡਕਟ ਨੂੰ ਸਭ ਹੈਰਾਨੀ ਨਾਲ ਦੇਖ ਰਹੇ ਹਨ। ਨਿਤਿਨ ਗਡਕਰੀ ਨੇ ਗਾਂ ਦੇ ਗੋਹੇ ਤੋਂ ਬਣਿਆ ਸਾਬਣ ਲਾਂਚ ਕੀਤਾ ਹੈ। ਇਸ 125 ਗ੍ਰਾਮ ਸਾਬਣ ਦੀ ਕੀਮਤ 125 ਰੁਪਏ ਦੱਸੀ ਜਾਂਦੀ ਹੈ। ਇਸ ਪ੍ਰੋਡਕਟ ਪ੍ਰਤੀ ਲੋਕਾਂ ਦਾ ਕੀ ਹੁੰਗਾਰਾ ਹੋਵੇਗਾ। ਇਹ ਤਾਂ ਆਉਣ ਵਾਲਾ ਹੀ ਸਮਾਂ ਦੱਸੇਗਾ। ਕਿਉਂਕਿ ਪਹਿਲਾਂ ਇੱਥੇ ਗਾਂ ਦੇ ਮੂਤਰ ਤੋਂ ਕੈਂਸਰ ਦਾ ਇਲਾਜ ਕਰਨ ਦੀਆਂ ਗੱਲਾਂ ਵੀ ਆਮ ਸੁਣੀਆਂ ਜਾ ਰਹੀਆਂ ਹਨ।