BREAKING NEWS
Search

ਕਨੇਡਾ ਸਰਕਾਰ ਨੇ ਦਿੱਤੀ ਇਹ ਚੰਗੀ ਖਬਰ ਲੋਕਾਂ ਨੇ ਲਿਆ ਸੁਖ ਦਾ ਸਾਹ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਸਰਕਾਰ ਫਿਲਹਾਲ ਬਜਟ ਪੇਸ਼ ਨਹੀਂ ਕਰ ਰਹੀ ਹੈ। ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਫੈਡਰਲ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿੱਤ ਮੰਤਰੀ ਬਿੱਲ ਮੌਰਨਿਊ ਨੇ ਕਿਹਾ ਕਿ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਕੈਨੇਡੀਅਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਮੌਰਨਿਊ ਮੁਤਾਬਕ ਬੇਸ਼ੱਕ ਆਰਥਿਕ ਤੌਰ ‘ਤੇ ਔਖਾ ਸਮਾਂ ਹੈ। ਫਿਲਹਾਲ ਵਿੱਤੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਪਰ ਇਹ ਸਾਫ ਹੈ ਕਿ ਸਰਕਾਰ ਟੈਕਸ ਨਹੀਂ ਵਧਾਏਗੀ।ਇਸ ਖਬਰ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਕੇ ਉਹਨਾਂ ਨੂੰ ਵਧੇ ਹੋਏ ਟੈਕਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ:- ਸਾਵਧਾਨ! ਓਨਟਾਰੀਓ ਵਿਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
-ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਐਤਵਾਰ ਸਵੇਰੇ ਪ੍ਰੋਵਿੰਸ ਵਿੱਚ ਨੋਵਲ ਕਰੋਨਾਵਾਇਰਸ ਦੇ 460 ਨਵੇਂ ਮਾਮਲੇ ਰਿਕਾਰਡ ਕੀਤੇ ਗਏ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 400 ਤੋਂ ਵੱਧ ਰਹੀ।

8 ਮਈ ਤੋਂ ਬਾਅਦ ਐਤਵਾਰ ਨੂੰ ਕਰੋਨਾਵਾਇਰਸ ਦੇ ਸੱਭ ਤੋਂ ਵੱਧ 477 ਮਾਮਲੇ ਸਾਹਮਣੇ ਆਏ। ਇੱਕ ਦਿਨ ਪਹਿਲਾਂ ਨਾਲੋਂ ਇਨ੍ਹਾਂ ਮਾਮਲਿਆਂ ਵਿੱਚ 1.8 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਜਿਨ੍ਹਾਂ 64 ਫੀ ਸਦੀ ਤੋਂ ਵੀ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਉਨ੍ਹਾਂ ਵਿੱਚੋਂ ਸਾਰਿਆਂ ਦੀ ਰਿਪੋਰਟ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਪਬਲਿਕ ਹੈਲਥ ਯੂਨਿਟਸ ਵੱਲੋਂ ਕੀਤੀ ਗਈ। ਇਸ ਸਮੇਂ 3216 ਟੈਸਟ ਅਜਿਹੇ ਹਨ ਜਿਹੜੇ ਜਾਂਚ ਅਧੀਨ ਹਨ।

ਐਤਵਾਰ ਦੇ ਐਪਿਡੇਮੌਲੋਜੀ ਸਾਰ ਤੋਂ ਇਹ ਸਾਹਮਣੇ ਆਇਆ ਕਿ 1443 ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਜਿਹੜੇ 80 ਸਾਲ ਦੇ ਜਾਂ ਇਸ ਤੋਂ ਵੱਧ ਦੇ ਸਨ। ਬਾਕੀ 539 ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਜਿਹੜੇ 60 ਤੇ 79 ਸਾਲਾਂ ਦੇ ਉਮਰ ਵਰਗ ਨਾਲ ਸਬੰਧਤ ਸਨ।