BREAKING NEWS
Search

ਇਸ ਹੱਸਦੇ ਵਸਦੇ ਪਰਿਵਾਰ ਨੂੰ ਕਿਸਦੀ ਮਾੜੀ ਨਜਰ ਲੱਗ ਗਈ ਰੋ ਰੋ ਮਾਪਿਆਂ ਦਾ ਹੋਇਆ ਬੁਰਾ ਹਾਲ

ਬਾਘਾ ਪੁਰਾਣਾ ਦੇ ਇੱਕ ਟਰੱਕ ਡਰਾਈਵਰ ਦੀ ਅਮਲੋਹ ਨੇੜੇ ਭੇ-ਤਭਰੇ ਹਾਲਾਤਾਂ ਵਿੱਚ ਜਾਨ ਚਲੀ ਗਈ। ਇਹ ਇੱਕ ਰਹਸ ਹੀ ਬਣ ਕੇ ਰਹਿ ਗਿਆ। ਇਹ ਡਰਾਈਵਰ ਕਿਸੇ ਕੋਲ ਨੌਕਰੀ ਕਰਦਾ ਸੀ। ਟਰੱਕ ਮਾਲਕਾਂ ਨੇ ਡਰਾਈਵਰ ਦੀ ਮਾਂ ਨੂੰ ਆਪਣੇ ਵਿਅਕਤੀ ਜੱਗੇ ਰਾਹੀਂ ਇਹ ਕਹਿ ਕੇ ਬੁਲਾ ਲਿਆ ਕਿ ਉਨ੍ਹਾਂ ਦੇ ਪੁੱਤਰ ਨਾਲ ਭਾਣਾ ਵਾਪਰ ਗਿਆ ਹੈ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਸ ਦੀ ਜਾਨ ਚੱਲੀ ਗਈ ਹੈ। ਮਾਤਾ ਨੂੰ ਥਾਣੇ ਵਿੱਚ ਬਿਠਾਕੇ ਧੋਖੇ ਨਾਲ ਉਸ ਤੋਂ ਦਸਤਖਤ ਕਰਵਾ ਲਏ ਗਏ। ਜਦ ਕਿ ਮ੍ਰਤਕ ਦੇ ਨਾਲ ਵਾਲੇ ਵਿਅਕਤੀ ਦੇ ਦੱਸਣ ਅਨੁਸਾਰ ਕੋਈ ਐਕ-ਸੀਡੈਂਟ ਨਹੀਂ ਹੋਇਆ। ਸਗੋਂ ਕਿਸੇ ਨੇ ਉਨ੍ਹਾਂ ਦੇ ਸਟਾ ਮਾਰੀਆਂ ਹਨ। ਸਾਥੀ ਦਾ ਕਹਿਣਾ ਹੈ ਕਿ ਉਹ ਅਮਲੋਹ ਵਿਖੇ ਇੱਕ ਹੋਟਲ ਤੋਂ ਖਾਣਾ ਖਾ ਕੇ ਨਿਕਲੇ ਤਾਂ ਮ੍ਰਤਕ ਉਸ ਤੋਂ ਕੁਝ ਅੱਗੇ ਸੀ ਅਤੇ ਉਹ ਆਪ ਹੋਟਲ ਵਾਲੇ ਨੂੰ ਪੈਸੇ ਦੇਣ ਲੱਗ ਗਿਆ।

ਜਦੋਂ ਉਹ ਅੱਗੇ ਆਇਆ ਤਾਂ ਮ੍ਰਤਕ ਜ਼ਮੀਨ ਤੇ ਬੈਠਾ ਸੀ ਅਤੇ ਉਸਦਾ ਮੂੰਹ ਲਊ ਨਾਲ ਲਿਬੜਿਆ ਹੋਇਆ ਸੀ। ਪਹਿਲੀ ਨਜ਼ਰ ਤਾਂ ਉਹ ਉਸ ਨੂੰ ਪਛਾਣ ਹੀ ਨਹੀਂ ਸਕਿਆ। ਪਰ ਜਦੋਂ ਉਸ ਨੇ ਭਿੰਦਾ ਆਰ ਕੇ ਬੁਲਾਇਆ ਤਾਂ ਉਹ ਝੱਟ ਪਛਾਣ ਗਿਆ। ਜਦੋਂ ਉਹ ਉਸ ਨੂੰ ਚੁੱਕਣ ਲੱਗਾ ਤਾਂ ਭਿੰਦੇ ਦੇ ਦੱਸਣ ਅਨੁਸਾਰ ਕਿਸੇ ਨੇ ਉਸ ਦੇ ਸਿਰ ਵਿੱਚ ਕੁਝ ਮਾਰਿਆ ਅਤੇ ਉਹ ਉਥੇ ਹੀ ਡਿੱਗ ਗਿਆ। ਕੁੱਝ ਦੇਰ ਬਾਅਦ ਦੋ ਸਰਦਾਰਾਂ ਨੇ ਆ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਮ੍ਰਤਕ ਦੀ ਮਾਂ ਦੇ ਦੱਸਣ ਅਨੁਸਾਰ ਗੱਡੀ ਦੇ ਮਾਲਕ ਇੱਕ ਵਿਅਕਤੀ ਰਾਹੀਂ ਉਨ੍ਹਾਂ ਨੂੰ ਇਹ ਕਹਿ ਕੇ ਲੈ ਗਏ ਸਨ ਕਿ ਉਨ੍ਹਾ ਦੇ ਪੁੱਤਰ ਦਾ ਐਕ-ਸੀਡੈਂਟ ਹੋ ਗਿਆ ਹੈ। ਜਦੋਂ ਲੁਧਿਆਣੇ ਕੋਲ ਪੁਲੀਸ ਨੇ ਉਨ੍ਹਾਂ ਦੀ ਗੱਡੀ ਰੋਕੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਹ ਕਿਹਾ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ।

ਉਹ ਉਸ ਨੂੰ ਥਾਣੇ ਲੈ ਗਏ। ਉੱਥੇ ਉਨ੍ਹਾਂ ਨੇ ਦਸਤਖਤ ਕਰਵਾ ਲਏ। ਉਹ ਲਾਰੇ ਲਗਾਉਂਦੇ ਰਹੇ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ਨਾਲ ਮਿਲਾਉਣਗੇ। ਪਰ ਮਿਲਾਇਆ ਨਹੀਂ ਮ੍ਰਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧੋਖੇ ਵਿੱਚ ਰੱਖਿਆ ਗਿਆ। ਉਨ੍ਹਾਂ ਨੂੰ ਸੱਚਾਈ ਨਹੀਂ ਦੱਸੀ ਗਈ। ਉੱਥੇ ਹੀ ਇੱਕ ਹੋਰ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਮ੍ਰਤਕ ਸੱਤ ਸਾਲਾਂ ਤੋਂ ਤੱਕ ਮਾਲਕਾਂ ਕੋਲ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਧੋਖੇ ਨਾਲ ਉਸ ਦੀ ਮਾਂ ਤੋਂ ਦਸਤਖ਼ਤ ਕਰਵਾ ਲਏ ਅਤੇ ਹੁਣ ਉਨ੍ਹਾਂ ਨੂੰ 5-10 ਹਜ਼ਾਰ ਰੁਪਏ ਲੈ ਕੇ ਚੁੱਪ ਕਰਨ ਦੀ ਪੇਸ਼ਕਸ਼ ਕਰ ਰਹੇ ਹਨ। ਕਦੇ ਉਹ ਕਹਿੰਦੇ ਹਨ ਕਿ ਉਸ ਦੇ ਭੋਗ ਤੇ ਰੋਟੀ ਦਾ ਖਰਚਾ ਹੋ ਕਰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ