BREAKING NEWS
Search

ਪੰਜਾਬ: ਘਰ ਦੀ ਸਫਾਈ ਦੌਰਾਨ ਹੋਇਆ ਸੇਨੇਟਾਈਜ਼ਰ ਦੀ ਬੋਤਲ ਚ ਧਮਾਕਾ, ਕਰਾਇਆ ਔਰਤ ਨੂੰ ਹਸਪਤਾਲ ਦਾਖਿਲ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਤਕਨਾਲੋਜੀ ਬਹੁਤ ਬਦਲ ਚੁੱਕੀ ਹੈ ਅਤੇ ਸਮੇਂ ਦੇ ਅਨੁਸਾਰ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਜ਼ਰੂਰਤ ਪੈ ਰਹੀ ਹੈ। ਕਿਉਂਕਿ ਇਨਸਾਨ ਦੀ ਛੋਟੀ ਜਿਹੀ ਗਲਤੀ ਦੇ ਕਾਰਨ ਉਸ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈਂਦਾ ਹੈ ਜਿਸ ਕਾਰਨ ਇਨਸਾਨ ਦੀ ਜਾਨ ਉੱਪਰ ਵੀ ਬਣ ਆਉਂਦੀ ਹੈ। ਕਿਉਂਕਿ ਘਰਾਂ ਦੇ ਵਿੱਚ ਔਰਤਾਂ ਵੱਲੋਂ ਕਈ ਵਾਰ ਕੰਮ ਕਰਦੇ ਹੋਏ ਅਣਗਹਿਲੀ ਵਰਤ ਲਈ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਇਹਨਾਂ ਦਾ ਸ਼ਿਕਾਰ ਹੋ ਜਾਂਦੀਆ ਹਨ।

ਹੁਣ ਪੰਜਾਬ ਵਿਚ ਏਥੇ ਇਕ ਘਰ ਦੀ ਸਫਾਈ ਦੌਰਾਨ ਹੋਇਆ ਸੇਨੇਟਾਈਜ਼ਰ ਦੀ ਬੋਤਲ ਚ ਧਮਾਕਾ, ਕਰਾਇਆ ਔਰਤ ਨੂੰ ਹਸਪਤਾਲ ਦਾਖਿਲ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆਇਆ ਹੈ ਜਿੱਥੇ ਘਰ ਵਿੱਚ ਕਬਾੜ ਨੂੰ ਲਗਾਈ ਗਈ ਅੱਗ ਦੇ ਦੌਰਾਨ ਸੈਨੀਟਾਈਜ਼ਰ ਦੀ ਬੋਤਲ ਵਿੱਚ ਧਮਾਕਾ ਹੋਣ ਨਾਲ ਔਰਤ ਨੂੰ ਹਸਪਤਾਲ ਜ਼ਖਮੀ ਹਾਲਤ ਵਿਚ ਦਾਖ਼ਲ ਕਰਾਇਆ ਗਿਆ ਹੈ। ਇਹ ਘਟਨਾ ਡੇਰਾਬੱਸੀ ਦੇ ਸਾਧੂ ਨਗਰ ਦੀ ਗਲੀ ਨੰਬਰ-7 ‘ਦੇ ਘਰ ਵਿਚ ਉਸ ਸਮੇਂ ਵਾਪਰੀ ਜਦੋਂ ਇਸ ਘਰ ਵਿਚ ਮੌਜੂਦ ਇਕ ਔਰਤ ਵੱਲੋਂ ਘਰ ਦੀ ਸਫ਼ਾਈ ਕੀਤੀ ਜਾ ਰਹੀ ਸੀ। ਉਸ ਸਮੇਂ ਘਰ ਵਿੱਚ ਇਸ ਔਰਤ ਦਾ ਪਤੀ ਅਤੇ ਬੱਚੇ ਵੀ ਮੌਜੂਦ ਸਨ ਜੋ ਕੇ ਘਰ ਵਿੱਚ ਹੋਰ ਸਮਾਨ ਲੈਣ ਗਏ ਸਨ ਅਤੇ ਇਸ ਔਰਤ ਵੱਲੋਂ ਕਬਾੜ ਦੇ ਸਮਾਨ ਨੂੰ ਅੱਗ ਲਗਾਈ ਗਈ ਸੀ।

ਕਬਾੜ ਵਿਚ ਇਕ ਪੁਰਾਣੀ ਸੈਨੀਟਾਈਜ਼ਰ ਦੀ ਬੋਤਲ ਵੀ ਮੌਜੂਦ ਸੀ। ਜਿਸ ਕਾਰਨ ਧਮਾਕਾ ਹੋਇਆ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਲੋਨੀ ਦੇ ਮਕਾਨ ਨੰਬਰ-1563 ਦੇ ਵਸਨੀਕ ਨਿਤੀਸ਼ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਪਰਿਵਾਰ ਵੱਲੋਂ ਜਿਥੇ ਇਸ ਘਰ ਨੂੰ ਛੱਡ ਕੇ ਦੂਸਰੀ ਜਗ੍ਹਾ ਨਵਾਂ ਕਰ ਲਿਆ ਗਿਆ ਸੀ ਅਤੇ ਉਥੇ ਹੀ ਆਪਣਾ ਸਾਰਾ ਸਮਾਂ ਸ਼ੁਰੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਸ ਪਰਿਵਾਰ ਵੱਲੋਂ ਸਾਧੂ ਨਗਰ ਸਥਿਤ ਘਰ ਦੀ ਸਫ਼ਾਈ ਕਰਵਾਈ ਜਾ ਰਹੀ ਸੀ।

ਸਫ਼ਾਈ ਦੌਰਾਨ ਜਿਥੇ 45 ਸਾਲਾ ਮਾਂ ਦੌਲਤ ਦੇਵੀ ਇਸ ਹਾਦਸੇ ਦੀ ਚਪੇਟ ਵਿੱਚ ਆ ਗਈ, ਜਦੋਂ ਕਬਾੜ ਨੂੰ ਇਕੱਠਾ ਕਰ ਕੇ ਅੱਗ ਲਾਈ ਜਾ ਰਹੀ ਸੀ ਤਾਂ ਜ਼ੋਰਦਾਰ ਧਮਾਕਾ ਹੋਇਆ। ਇਸ ਘਟਨਾ ਦੌਰਾਨ ਜ਼ਖਮੀ ਹੋਈ ਔਰਤ ਨੂੰ ਸਿਵਲ ਹਸਪਤਾਲ ਲੈ ਜਾਣ ਤੇ ਡਾਕਟਰਾਂ ਨੇ ਉਸ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ।