ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ ਸੂਬੇ ਚ ਜਲਦ ਹੋਵੇਗਾ ਸਮੇਂ ਤੋਂ ਪਹਿਲਾਂ ਠੰਢ ਦਾ ਅਹਿਸਾਸ:ਲੰਮੇ ਸਮੇਂ ਤੋਂ ਸੁਸਤ ਪਈ ਮਾਨਸੂਨ ਇੱਕ ਵਾਰ ਫਿਰ ਐਕਟਿਵ ਹੋਣ ਲਈ ਤਿਆਰ ਹੈ, ਜਿਸ ਸਦਕਾ 26 ਸਤੰਬਰ ਤੋਂ ਸੂਬੇ ਚ ਬਰਸਾਤੀ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ, ਜੋ ਕਿ ਐਤਵਾਰ ਤੱਕ ਹੁੰਦੀਆਂ ਰਹਿਣਗੀਆਂ। ਇਸ ਦੌਰਾਨ ਲਗਪਗ ਸਾਰੇ ਸੂਬੇ ਚ ਗਰਜ-ਚਮਕ ਤੇ ਠੰਢੀਆਂ ਹਵਾਂਵਾਂ ਨਾਲ ਦਰਮਿਆਨੇ ਮੀਂਹ ਦੀ ਉਮੀਦ ਰਹੇਗੀ। ਸ਼ਨੀ-ਐਤ ਕਾਰਵਾਈਆਂ ਦੀ ਤੀਬਰਤਾ ਸਭ ਤੋਂ ਜਿਆਦਾ ਰਹੇਗੀ ਤੇ ਮਾਝਾ-ਦੁਆਬਾ ਡਿਵੀਜਨ ਚ ਮੀਂਹ ਭਾਰੀ ਰਹੇਗਾ।
ਚੜ੍ਹਦੇ ਅਕਤੂਬਰ ਵੈਸਟਰਨ ਡਿਸਟ੍ਬੇਂਸ ਦੀ ਆਮਦ ਨਾਲ ਸੂਬੇ ਚ ਇੱਕ ਵਾਰ ਫੇਰ ਬਰਸਾਤੀ ਕਾਰਵਾਈਆਂ ਨੂੰ ਬਲ ਮਿਲੇਗਾ। ਜਿਸ ਨਾਲ, ਸਮੇਂ ਤੋਂ ਪਹਿਲਾਂ ਸੀਜ਼ਨ ਚ ਪਹਿਲੀ ਵਾਰ ਰਾਤਾਂ ਨੂੰ ਸੋਹਣੀ ਠੰਢ ਮਹਿਸੂਸ ਕੀਤੀ ਜਾਵੇਗੀ। ਨਾ ਕੇਵਲ ਰਾਤਾਂ ਬਲਕਿ ਦਿਨ ਵੀ ਸੁਹਾਵਣੇ ਰਹਿਣਗੇ। ਮਾਨਸੂਨ ਦੇ ਹਟਣ ਦੀ ਗੱਲ ਕਰੀਏ ਤਾਂ, ਆਮ ਤੌਰ ‘ਤੇ 1 ਸਤੰਬਰ ਤੋਂ ਪੱਛਮੀ ਬਾਰਡਰ ਦੇ ਹਿੱਸਿਆਂ ਤੋਂ ਵਾਪਸੀ ਦਾ ਸਫਰ ਸ਼ੁਰੂ ਕਰਨ ਵਾਲੀ ਮਾਨਸੂਨ ਇਸ ਵਰ੍ਹੇ 10 ਅਕਤੂਬਰ ਤੱਕ ਮੁਕੰਮਲ ਬਣੀ ਰਹੇਗੀ।
-ਜਾਰੀ ਕੀਤਾ: 8:26pm, 24 ਸਤੰਬਰ, 2019

ਤਾਜਾ ਜਾਣਕਾਰੀ